ਕੀ ਤੁਹਾਨੂੰ ਜਨਤਕ ਆਵਾਜਾਈ ਸਾਧਨਾਂ – ਰੇਲਾਂ, ਬੱਸਾਂ, ਟਰਾਮਾਂ, ਟਿਕਟਾਂ, ਜੁਰਮਾਨੇ ਜਾਂ ਜਨਤਕ ਆਵਾਜਾਈ ਸੇਵਾਵਾਂ ਨਾਲ ਸਬੰਧਿਤ ਕਿਸੇ ਹੋਰ ਚੀਜ਼ ਬਾਰੇ ਕੋਈ ਸ਼ਿਕਾਇਤ ਹੈ?

ਜੇ ਤੁਸੀਂ ਜਨਤਕ ਆਵਾਜਾਈ ਕੰਪਨੀ ਦੇ ਨਾਲ ਸਮੱਸਿਆ ਨੂੰ ਹੱਲ ਨਹੀਂ ਕਰ ਸਕਦੇ, ਤਾਂ ਤੁਸੀਂ ਪਬਲਿਕ ਟ੍ਰਾਂਸਪੋਰਟ ਓਮਬਡਸਮੈਨ (PTO) ਨੂੰ ਸ਼ਿਕਾਇਤ ਕਰ ਸਕਦੇ ਹੋ। ਜਨਤਕ ਆਵਾਜਾਈ ਸਾਧਨਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨਾ ਅਤੇ ਇਹਨਾਂ ਨੂੰ ਹੱਲ ਕਰਨਾ ਸਾਡਾ ਕੰਮ ਹੈ। ਸਾਡੀ ਸੇਵਾ ਮੁਫ਼ਤ ਹੈ।

ਅਸੀਂ ਤੁਹਾਡੀ ਮਦਦ ਕਿਵੇਂ ਕਰਦੇ ਹਾਂ:

ਅਸੀਂ ਤੁਹਾਡੀ ਸ਼ਿਕਾਇਤ ਨੂੰ ਸੁਣਦੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸਮੱਸਿਆ ਨੂੰ ਸਮਝਦੇ ਹਾਂ ਅਤੇ ਇਹ ਵੀ ਸਮਝਦੇ ਹਾਂ ਕਿ ਤੁਸੀਂ ਇਸ ਨੂੰ ਕਿਵੇਂ ਠੀਕ ਕਰਵਾਉਣਾ ਚਾਹੁੰਦੇ ਹੋ। ਫਿਰ ਅਸੀਂ ਤੁਹਾਡੀ ਤਰਫ਼ੋਂ ਜਨਤਕ ਆਵਾਜਾਈ ਕੰਪਨੀ ਦੇ ਨਾਲ ਗੱਲ ਕਰਦੇ ਹਾਂ ਅਤੇ ਤੁਹਾਨੂੰ ਦੋਨਾਂ ਨੂੰ ਵਾਜਬ ਨਤੀਜਾ ਕੱਢਣ ਵਿੱਚ ਸਹਾਇਤਾ ਕਰਦੇ ਹਾਂ।

ਜੇ ਤੁਸੀਂ ਸਾਡੇ ਨਾਲ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਚਾਹੁੰਦੇ ਹੋ, ਤਾਂ ਸਾਨੂੰ ਦੱਸੋ ਜਦੋਂ ਤੁਸੀਂ ਸਾਡੇ ਨਾਲ ਕਦੋਂ ਸੰਪਰਕ ਕਰਦੇ ਹੋ, ਅਤੇ ਅਸੀਂ ਤੁਹਾਡੇ ਵਾਸਤੇ ਦੁਭਾਸ਼ੀਏ ਦਾ ਇੰਤਜ਼ਾਮ ਕਰਾਂਗੇ। ਜਾਂ ਫਿਰ ਤੁਸੀਂ ਸਿੱਧੇ ਦੁਭਾਸ਼ੀਏ ਨੂੰ ਫ਼ੋਨ ਕਰ ਸਕਦੇ ਹੋ।

ਤੁਸੀਂ ਆਪਣੀ ਤਰਫ਼ੋਂ ਕਿਸੇ ਹੋਰ ਨੂੰ ਵੀ ਸਾਡੇ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।

ਸਾਡੇ ਨਾਲ ਸੰਪਰਕ ਕਰਨ ਲਈ:

ਟੈਲੀਫ਼ੋਨ ਦਾ ਚਿੰਨ੍ਹਮੁਫ਼ਤ ਕਾਲ: 1800 466 865 (ਸੋਮਵਾਰ – ਸ਼ੁੱਕਰਵਾਰ, 09:00 – 17:00)

ਈਮੇਲ ਦਾ ਚਿੰਨ੍ਹਈਮੇਲ: This email address is being protected from spambots. You need JavaScript enabled to view it.

ਦੁਭਾਸ਼ੀਏ ਦਾ ਚਿੰਨ੍ਹਦੁਭਾਸ਼ੀਏ ਵਾਸਤੇ, ਟ੍ਰਾਂਸਲੇਟਿੰਗ ਐਂਡ ਇੰਟਰਪਰੇਟਿੰਗ ਸਰਵਿਸਜ਼ (TIS) ਨੂੰ: 131 450 'ਤੇ ਫ਼ੋਨ ਕਰੋ।

ਅਸੀਂ ਹੇਠ ਲਿਖਿਆਂ ਬਾਰੇ ਸ਼ਿਕਾਇਤਾਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ:

  • ਦੇਰੀ ਨਾਲ ਚੱਲਣ ਵਾਲੀਆਂ ਜਾਂ ਰੱਦ ਕੀਤੀਆਂ ਰੇਲਾਂ, ਬੱਸਾਂ ਜਾਂ ਟਰਾਮਾਂ
  • ਮਾਈਕੀ ਅਤੇ ਟਿਕਟਾਂ ਦੀਆਂ ਹੋਰ ਸਮੱਸਿਆਵਾਂ
  • ਜਨਤਕ ਆਵਾਜਾਈ ਦੇ ਜੁਰਮਾਨੇ (ਕੁਝ ਹਾਲਾਤਾਂ ਵਿੱਚ)
  • ਜਨਤਕ ਆਵਾਜਾਈ ਦੇ ਕਰਮਚਾਰੀ
  • ਪਹੁੰਚਯੋਗਤਾ ਦੇ ਮੁੱਦੇ, ਇਹ ਉਹ ਮੁੱਦੇ ਹਨ ਜੋ ਤੁਹਾਡੇ ਵਾਸਤੇ ਜਨਤਕ ਆਵਾਜਾਈ ਸਾਧਨਾਂ, ਸਟੇਸ਼ਨਾਂ ਜਾਂ ਅੱਡਿਆਂ, ਜਾਣਕਾਰੀ (ਜਿਵੇਂ ਕਿ ਸਮਾਂ-ਸਾਰਣੀਆਂ) ਜਾਂ ਸੇਵਾਵਾਂ (ਜਿਵੇਂ ਕਿ ਟਿਕਟ ਖਰੀਦਣਾ) ਤੱਕ ਪਹੁੰਚ ਕਰਨਾ ਮੁਸ਼ਕਿਲ ਬਣਾ ਦਿੰਦੇ ਹਨ
  • ਜਨਤਕ ਆਵਾਜਾਈ ਦੇ ਕੰਮਾਂ ਕਰਕੇ ਖੜਾਕ ਜਾਂ ਹੋਰ ਰੁਕਾਵਟਾਂ
  • ਗੱਡੀਆਂ, ਸਟੇਸ਼ਨਾਂ ਜਾਂ ਅੱਡਿਆਂ ਦੀ ਸੁਰੱਖਿਆ ਜਾਂ ਸਾਫ਼-ਸਫ਼ਾਈ

PTO ਨੂੰ ਕੀਤੀ ਸ਼ਿਕਾਇਤ ਜਨਤਕ ਆਵਾਜਾਈ ਨੂੰ ਹਰ ਕਿਸੇ ਵਾਸਤੇ ਬਿਹਤਰ ਬਣਾਉਣ ਵਿੱਚ ਕਿਵੇਂ ਮਦਦ ਕਰ ਸਕਦੀ ਹੈ

ਜਨਤਕ ਆਵਾਜਾਈ ਇੱਕ ਮਹੱਤਵਪੂਰਨ ਜਨਤਕ ਸੇਵਾ ਹੈ। ਸਾਡੇ ਭਾਈਚਾਰੇ ਵਿੱਚ ਬਹੁਤ ਸਾਰੇ ਲੋਕ ਇਸ 'ਤੇ ਭਰੋਸਾ ਕਰਦੇ ਹਨ। ਜੇ ਤੁਹਾਨੂੰ ਕੋਈ ਜਨਤਕ ਆਵਾਜਾਈ ਦੀ ਸਮੱਸਿਆ ਹੈ ਜਿਸ ਨੂੰ ਕੰਪਨੀ ਨੇ ਠੀਕ ਨਹੀਂ ਕੀਤਾ ਹੈ, ਤਾਂ ਇਹ ਸੰਭਵ ਹੈ ਕਿ ਹੋਰਨਾਂ ਲੋਕਾਂ ਨੂੰ ਵੀ ਇਹੋ ਸਮੱਸਿਆ ਹੋਵੇ। ਸ਼ਿਕਾਇਤ ਕਰਨਾ ਹਰ ਕਿਸੇ ਵਾਸਤੇ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।